ਭਾਰਤੀਆਂ ਨੂੰ ਮਾਨਸ਼ਿਕਤਾ ਬਦਲਣ ਦੀ ਲੋੜ!

ਉਸ ਨੂੰ ਧਨਕੁਬੇਰ ਬਣਾ ਕੇ ਮਜਬੂਤ ਕਰਦੇ ਆ ਰਹੇ ਹਨ ਅਤੇ ਉਸ ਦੀ ਮਿਹਰਬਾਨੀ ਨਾਲ ਨੇਤਾ ਸੱਤਾ ਉੱਤੇ ਮਜਬੂਤ ਪਕੜ ਬਣਾਉਣ ਵਿਚ ਸਫਲ ਹੁੰਦੇ ਆ ਰਹੇ ਹਨ। ਅਜਿਹੀ ਰਾਜਨੀਤੀ ਦਾ ਮੁੱਢ ਮਹਾਤਮਾ ਗਾਂਧੀ ਜੀ ਨੇ ਹੀ ਬੰਨਿਆ ਸੀ

ਹਰ ਕੌਮ ਦੇ ਵਿੱਚ ਅੱਛੇ ਅਤੇ ਬੁਰੇ ਲੋਕ ਹਮੇਸ਼ਾ ਰਹੇ ਹਨ ਇਸ ਤਰਾਂ ਸਵਾਰਥ ਨੂੰ ਅੱਗੇ ਰੱਖ ਕੇ ਮਾਨਵ ਅਸਮਾਨਤਾ ਵਿੱਚ ਵਾਧਾ ਕਰਕੇ ਨਿੱਜੀ ਲਾਭ ਲੈਣ ਵਾਲੇ ਅਤੇ ਮਾਨਵਤਾ ਦੀ ਕਦਰ ਕਰਨ ਵਾਲੇ ਮਾਨਵ ਸਮਾਨਤਾਵਾਦੀ ਲੋਕ ਵੀ ਹਮੇਸ਼ਾ ਰਹੇ ਹਨ।
ਅਧੂਨਿਕ ਭਾਰਤ ਉੱਤੇ ਇੰਗਲੈਂਡ ਦੀ ਕੋਮ ਦੀ ਅਧੂਨਿਕਤਾ, ਗਿਆਨ, ਵਿਗਿਆਨ ਅਤੇ ਮਾਨਸ਼ਿਕਤਾ ਦਾ ਵੱਡਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਬੇਸ਼ੱਕ ਉਹ ਲੋਕ ਵਪਾਰ ਦੇ ਮਕਸ਼ਦ ਨਾਲ ਭਾਰਤ ਆਏ ਸਨ, ਪਰ ਸੱਤਾ ਹਾਸਲ ਕਰਕੇ ਸ਼ਾਸ਼ਨ ਪ੍ਰਸ਼ਾਸ਼ਨ ਕਾਨੂੰਨ ਵਿਵਸਥਾ ਵਿੱਚ ਵੀ ਉਹਨਾ ਨੇ ਅਧੂਨਿਕਤਾ ਨੂੰ ਸਾਮਲ ਕੀਤਾ।
ਭਾਰਤ ਦੇ 2500 ਸਾਲਾਂ ਦੇ ਇਤਿਹਾਸ ਨੂੰ ਫਰੋਲ ਕੇ ਪਤਾ ਲਗਦਾ ਹੈ ਭਾਰਤ ਉਤੇ ਲੰਮਾ ਸਮਾਂ ਉਹਨਾਂ ਲੋਕਾਂ ਨੇ ਰਾਜ ਕੀਤਾ ਜਿਹੜੇ ਅਸਮਾਨਤਾਵਾਦੀ, ਵਿਤਕਰੇਵਾਦੀ, ਜਾਤੀਵਾਦੀ, ਉੱਚਨੀਚ ਮੰਨਣ ਵਾਲੇ ਸਨ। ਅਤੇ ਇੱਕ ਵੱਡੇ ਮਨੁੱਖੀ ਵਰਗ ਨਾਲ ਹਜਾਰਾਂ ਸਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ ਕਰਦੇ ਰਹੇ, ਉਹਨਾ ਨੂੰ ਅਛੂਤ ਵੰਚਿਤ ਬੇਦਖਲ ਬਾਣਾ ਕੇ ਅਪਵਿੱਤਰ ਹੋਣ ਦਾ ਖਿਤਾਬ ਦੇ ਕੇ ਉਹਨਾ ਦੇ ਸਾਰੇ ਮਨੁੱਖੀ ਅਧਿਕਾਰ ਖਤਮ ਕਰ ਦਿੱਤੇ ਅਤੇ ਵਿਕਾਸ਼ ਦੇ ਰਾਹ ਹੀ ਬੰਦ ਕਰ ਦਿੱਤੇ ਸਨ। ਉਹਨਾ ਦੇ ਵਿਕਾਸ ਦਾ ਰਾਹ ਅਗਰ ਕਿਸੇ ਨੇ ਖੋਲਿਆ ਹੈ ਤਾਂ ਉਸ 100% ਸ਼ਿਹਰਾ ਅੰਗਰੇਜ ਕੌਮ ਨੂੰ ਜਾਂਦਾ ਹੈ।
ਭਾਰਤ ਦੇ ਸੋ ਕਾਲਡ ਉੱਚ ਵਰਗ ਦੇ ਲੋਕ, ਅੱਜ ਵੀ ਸ਼ਾਸ਼ਨ ਪ੍ਰਸ਼ਾਸ਼ਨ ਜਿੰਹਨਾ ਦੇ ਇਸ਼ਾਰਿਆ ਤੇ ਚਲਦਾ ਹੈ ਉਹਨਾ ਦੇ ਪੂਰਵਜ ਲੋਕ ਗੁਲਾਮ ਰਖਣਾ, ਬੇਗਾਰੀ ਕਰਵਾਉਣ ਨੂੰ ਹਜਾਰਾਂ ਸਾਲ ਆਪਣੇ ਲਈ ਮਾਨ ਸਨਮਾਨ ਵਾਲਾ ਰੁਤਬਾ ਮੰਨਦੇ ਰਹੇ ਹਨ। ਪਰ ਅੰਗਰੇਜ ਕੌਮ ਨੇ 1843 ਵਿੱਚ ਕਾਨੂੰਨ ਬਣਾ ਕੇ ਗੁਲਾਮੀ ਨੂੰ ਅਪਰਾਧ ਦੇ ਸ਼੍ਰੇਣੀ ਵਿੱਚ ਪਾ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ।
ਇਸੇ ਤਰਾਂ ਉਸੇ ਹੀ ਉੱਚ ਵਰਗ ਦੁਆਰਾ ਭਾਰਤ ਦੀ ਅਬਾਦੀ ਦਾ ਚੌਥਾ ਹਿੱਸਾ ਅਛੂਤ ਵੰਚਿਤ ਬੇਦਖਲ ਸਮਾਜ ਜਨਤਕ ਸੜਕਾਂ, ਸਥਾਨਾਂ ਅਤੇ ਤਲਾਬਾਂ ਦਾ ਵਰਤੋਂ ਕਰਨ ਤੋਂ ਹਜਾਰਾਂ ਸਾਲ ਹਰ ਧਰਮ, ਪੰਥ ਦੇ ਲੋਕਾਂ ਨੇ ਰੋਕ ਲਗਾ ਕੇ ਰੱਖੀ। ਉਲੰਘਣਾ ਕਰਨ ਤੋ ਉਹਨਾ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਂਦਾ ਸੀ। 1923 ਵਿੱਚ ਅੰਗਰੇਜਾਂ ਨੇ ਕਾਨੂੰਨ ਬਣਾ ਕੇ ਭਾਰਤ ਦੇ ਹਰ ਨਾਗਰਿਕ ਲਈ ਜਨਤਕ ਸੜਕਾਂ, ਸਥਾਨਾਂ ਅਤੇ ਤਲਾਬਾਂ ਨੂੰ ਵਰਤਣ ਦਿ ਇਜਾਜਤ ਦੇ ਦਿੱਤੀ ਸੀ। ਇਸੇ ਹੀ ਤਰਾਂ ਭਾਰਤ ਦੇ ਅਛੂਤ ਸਮਾਜ ਦੇ ਲੋਕਾਂ ਨੂੰ ਮਨੁੱਖ ਮੰਨ ਕੇ ਮਾਨਵ ਸਮਾਨਤਾ ਦੇ ਅਧਾਰ ਉੱਤੇ ਉਹਨਾ ਦੇ ਪੜ੍ਹਨ ਲਿਖਣ, ਰੋਜਗਾਰ ਪ੍ਰਾਪਤ ਕਰਨ ਅਤੇ ਹਰ ਤਰਾਂ ਦੇ ਵਿਕਾਸ ਕਰਨ ਦੇ ਰਾਹ ਖੋਲ ਦਿੱਤੇ। ਸਾਫ ਪਾਣੀ ਦੇ ਤਲਾਬਾ ਤੋਂ ਪਾਣੀ ਲੈਣ ਦੇ ਅਧਿਕਾਰ ਨੂੰ ਹਾਸਲ ਕਰਨ ਲਈ, ਕਾਨੂੰਨ ਬਣਨ ਦੇ ਬਾਵਜੂਦ ਇਸ ਦੇ 4 ਸਾਲ ਬਾਅਦ 1927 ਵਿੱਚ ਡਾ. ਅੰਬੇਡਕਰ ਦੀ ਅਗਵਾਈ ਵਿੱਚ ਅਛੂਤ ਸਮਾਜ ਨੂੰ ਸੰਘਰਸ਼ ਕਰਨਾ ਪਿਆ। ਸੰਘਰਸ਼ ਕਰਦੇ ਲੋਕਾਂ ਤੇ ਬ੍ਰਾਹਮਣਵਾਦੀ ਲੋਕਾਂ ਦੇ ਹਮਲੇ ਹੋਏ, ਸਾਫ ਪਾਣੀ ਪੀਣ ਦੇ ਹੱਕ ਨੂੰ ਹਾਸਲ ਕਰਨ ਖਾਤਰ ਸੜਕਾਂ ਗਲੀਆਂ ਵਿੱਚ ਖੂਨ ਡੁੱਲਿਆ, ਇਥੇ ਹੀ ਬਸ ਨਹੀਂ ਅਦਾਲਤਾਂ ਵਿੱਚ 10 ਸਾਲ ਲੜਾਈ ਲੜ ਜਿੱਤੀ। ਫੇਰ ਜਾ ਕੇ ਬ੍ਰਾਹਮਣਵਾਦੀ ਲੋਕ ਮੰਨੇ ਕਿ ਅਛੂਤ ਲੋਕ ਵੀ ਮਹਾੜ ਦੇ ਚਾਵਦਾਰ ਤਲਾਬ ਤੋਂ ਪਾਣੀ ਪੀ ਸਕਦੇ ਹਨ। ਅਜਿਹਾ ਕਰਨ ਵਿੱਚ ਮਹਾਤਮਾ ਗਾਂਧੀ ਨੇ ਅਛੂਤ ਸਮਾਜ ਦੀ ਕੋਈ ਮਦਦ ਨਹੀਂ ਕੀਤੀ।
ਜਿਵੇ ਕਿ ਉਪਰ ਜਿਕਰ ਕੀਤਾ ਹੈ ਕਿ ਹਰ ਕੋਂੰਮ ਦੇ ਵਿੱਚ ਅੱਛੇ ਅਤੇ ਬੁਰੇ ਲੋਕ ਹਮੇਸ਼ਾ ਰਹੇ ਹਨ। ਤਾਂ ਮੋਟੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਅੰਗਰੇਜ ਕੌਮ ਵਿਚ ਬੁਰੇ ਭਾਵ ਮਾਨਵ ਅਸਮਾਨਤਾਵਾਦ ਨੂੰ ਮੰਨਣ ਵਾਲੇ ਅਗਰ 10% ਹੋ ਸਕਦੇ ਹਨ ਅਤੇ ਸਮਾਨਤਾਵਾਦ ਨੂੰ ਮੰਨਣ ਵਾਲੇ 90% ਲੋਕ ਕਹੋ ਜਾ ਸਕਦੇ ਹਨ, ਮੋਟੇ ਤੌਰ ਤੇ ਇਹ ਅਨੁਪਾਤ ਮੰਨਿਆ ਜਾ ਸਕਦਾ ਹੈ। ਪਰ ਭਾਰਤ ਦੋ ਮਾਮਲੇ ਵਿਚ ਉਸ ਅਨੁਪਾਤ ਦੇ ਉਲਟ ਹੋ ਸਕਦੀ ਹੈ ਪਰ 10% ਲੋਕਾਂ ਦੀ ਕੇਵਲ ਮਾਨਸ਼ਿਕਤਾ ਸਮਾਨਤਾਵਾਦੀ ਹੋ ਸਕਦੀ, ਕਰਮ ਹੋਰ ਹੋ ਸਕਦੇ ਹਨ ਭਾਵ ਉਹ ਵੀ ਚੁੱਪ ਰਹਿ ਕੇ 90% ਅਸਮਾਨਤਾਵਾਦੀ ਮਾਨਸ਼ਿਕਤਾ ਦੇ ਲੋਕਾਂ ਦਾ ਸਾਥ ਦਿੰਦੇ ਦੇਖੇ ਜਾ ਸਕਦੇ ਹਨ।
ਉਧਾਹਨ ਲਈ ਭਾਰਤ ਦੇ ਅਨੇਕਾਂ ਪਿੰਡਾਂ ਵਿੱਚ ਐਸਸੀ ਐਸਟੀ ਸਮਾਜ ਦਾ ਬਹੁਤ ਵਾਰ ਸੋ-ਕਾਲਡ ਉੱਚ ਵਰਗ ਵੱਲੋਂ ਕਦੇ ਸਾਂਝੀ ਜਗਾ ਤੋਂ ਜਾਂ ਕਦੇ ਸਰਬਤ ਦੇ ਭਲੇ ਦਾ ਸਨੇਹਾ ਦੇਣ ਵਾਲੇ ਗੁਰੂ ਘਰਾਂ ਦੇ ਸਪੀਕਰਾਂ ਚੋਂ ਅਨਾਉਂਸਮੈਂਟ ਕਰਕੇ ਬਾਈਕਾਟ ਕਰਨ ਦਾ ਸੁਨੇਹਾ ਦਿੱਤਾ ਜਾਂਦਾ ਹੈ, ਇਹ ਦੇਖਿਆ ਹੈ। ਤਾਂ ਮਜਾਲ ਕੀ ਹੈ ਪਿੰਡ ਦਾ ਇੱਕ ਪਰਵਾਰ ਆ ਕੇ ਅਨਾਉਂਸ ਕਰ ਦੇਵੇ ਕਿ ਉਹ ਬਾਈਕਾਟ ਕਰਨ ਵਾਲਿਆ ਦਾ ਵਿਰੋਧ ਕਰਦਾ ਹੈ। ਇਸ ਤਰਾਂ ਮਾਮੂਲ ਆਰਥਿਕ ਲਾਭ ਲਈ ਹਰ ਕੋਈ ਚੁੱਪ ਰਹਿ ਕੇ ਉਹਨਾ ਦਾ ਸਾਥ ਦੇਣਾ ਹੀ ਠੀਕ ਸਮਝਦਾ ਹੈ।
ਇਹੋ ਹਾਲ ਧਾਰਮਿਕ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾ ਤੇ ਹਮਲੇ ਕਰਨ ਦੇ ਮਾਮਲਿਆ ਵਿੱਚ ਹੁੰਦੇ ਲੋਕ ਦੇਖਦੇ ਹਨ।
ਦੋਨਾ ਕੌਮਾਂ ਦੀ ਵਿਚਾਰਧਾਰਾ ਦੇ ਅੰਤਰ ਦੀ ਇਕ ਹੋਰ ਉਧਾਹਰਨ ਹੈ 1919 ਵਿੱਚ ਜਲ੍ਹਿਆਂ ਵਾਲੇ ਬਾਗ ਵਿੱਚ ਬੇਸ਼ੱਕ ਅੰਗਰੇਜ ਦੇ ਇਸ਼ਾਰੇ ਤੇ ਸੈਂਕੜੇ ਨਿਹੱਥੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਪਰ ਇਹ ਵੀ ਉਸ ਕੌਮ ਦੇ ਲੋਕਾਂ ਦੀ ਖਾਸੀਅਤ ਕਹੀ ਜਾ ਸਕਦੀ ਹੈ ਉਸ ਦਿਨ ਇੰਗਲੈਂਡ ਦੇ ਜਿਸ ਵੀ ਨਾਗਰਿਕ ਨੂੰ ਇਹ ਖਬਰ ਦਾ ਪਤਾ ਲਗਿਆ ਸੀ ਉਹਨਾ ਦੇ ਘਰ ਅਫਸੋਸ਼ ਦੇ ਵਿੱਚ ਖਾਣਾ ਨਹੀਂ ਬਣਿਆ ਸੀ।
ਪਰ ਅਜਾਦ 78 ਸਾਲ ਭਾਰਤ ਵਿੱਚ ਕਾਂਗਰਸ, ਅਕਾਲੀ ਅਤੇ ਹੋਰ ਰਾਜਨੀਤਿਕ ਦਲਾਂ ਦੇ ਸੱਤਾ ਸੁਖ ਭੋਗਣ ਵਾਲੇ ਕਈ ਮੁੱਖ ਨੇਤਾਵਾਂ ਦੇ ਪੂਰਵਜ 1919 ਵਿੱਚ ਨਿਹੱਥੇ ਲੋਕਾਂ ਦਾ ਕਤਲ ਕਰਨ ਵਾਲੇ ਲੋਕਾਂ ਨੂੰ ਸਰੋਪੇ ਦਿੰਦੇ ਰਹੇ ਅਤੇ ਅਤੇ ਆਓ ਭਗਤ ਕਰਕੇ ਡਿਨਰ ਕਰਵਾ ਕੇ ਉਹਨਾ ਖੁਸ਼ ਕਰਦੇ ਦੇਖੇ ਗਏ ਸਨ। ਇਹ ਉਹ ਹੀ ਵਰਗ ਦੇ ਲੋਕ ਹਨ ਜਿਹੜੇ ਭਾਰਤ ਮੂਲ ਦੇ ਲੋਕਾਂ ਨੂੰ ਅਛੂਤ ਬੇਦਖਲ ਬਣਾ ਕੇ ਦਿਸ ਦਹਿਲਾ ਦੇਣ ਵਾਲੀਆਂ ਸਜ਼ਾਵਾਂ ਦਿੰਦੇ ਰਹੇ ਹਨ।
ਅੱਜ ਵੀ ਜਦੋਂ ਇੰਗਲੈਂਡ ਦਾ ਕੋਈ ਨੇਤਾ ਅੰਮ੍ਰਿਤਸਰ ਆਉਂਦਾ ਹੈ ਉਸ ਨੂੰ ਜਲ੍ਹਿਆਂ ਵਾਲੇ ਬਾਗ ਵਿੱਚ ਉਹਨਾ ਦੇ ਪੂਰਵਜਾਂ ਦੀ ਕੀਤੀ ਗਲਤੀ ਦੀ ਮੁਆਫੀ ਮੰਗਣ ਲਈ ਕਿਹਾ ਜਾਂਦਾ ਹੈ, ਉਹ ਮਾਨਵ ਸਮਾਨਤਾਵਾਦੀ ਮਾਨਸ਼ਿਕਤਾ ਹੋਣ ਕਾਰਨ ਇੱਕ ਸੰਦੇਸ਼ ਦਿੰਦੇ ਹੋਏ ਪੂਰਵਜਾਂ ਦੇ ਗਨਾਹ ਦੀ ਮੁਆਫੀ ਮੰਗਦੇ ਵੀ ਹਨ।
ਪਰ ਇਹ ਸੋ-ਕਾਲਡ ਉੱਚ ਵਰਗ ਵਾਲੇ ਭਾਰਤ ਲੋਕ ਜਿਹਨਾ ਦੇ ਪੂਰਵਜਾਂ ਨੇ ਹਜਾਰਾਂ ਸਾਲ ਭਾਰਤ ਦੇ ਚੌਥੇ ਹਿੱਸੇ ਦੀ ਅਬਾਦੀ ਉੱਤੇ ਜੁਲਮ ਕੀਤੇ ਹਨ ਉਹਨਾ ਨੂੰ ਅੰਗਰੇਜਾਂ ਤੋ ਮੁਆਫੀ ਮੰਗਵਾਉਂਦੇ ਹੋਏ ਚਿੱਤ-ਚੇਤਾ ਵੀ ਨਹੀਂ ਆਉਦਾ ਕਿ ਉਹਨਾ ਪੂਰਵਜਾ ਨੇ ਵੀ ਅਛੂਤ ਸਮਾਜ ਅੰਗਰੇਜਾਂ ਤੇ ਵੱਡੇ ਗੁਨਾਹ, ਅਪਰਾਧ ਕੀਤੇ ਹਨ, ਉਹਨਾ ਨੂੰ ਵੀ ਕਦੇ ਉਸ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਇਸ ਤਰਾਂ ਲਾਰਡ ਕਲਾਈਵ ਦੀ ਗਲ ਕਰੀਏ ਜਿਸ ਨੇ 1757 ਵਿੱਚ ਪਲਾਸੀ ਦੀ ਲੜਾਈ ਜਿੱਤ ਕੇ ਭਾਰਤ ਵਿੱਚ ਅੰਗਰੇਜੀ ਸ਼ਾਸ਼ਨ ਦੀ ਸੁਰਆਤ ਕੀਤੀ ਸੀ, ਉਸ ਨੂੰ ਅੰਗਰੇਜਾਂ ਨੇ ਇਨਾਮ ਦੇ ਕੇ ਉਸ ਨੂੰ 33 ਸਾਲ ਦੀ ਉਮਰ ਵਿੱਚ ਯੂਰਪ ਦਾ ਸਭ ਤੋਂ ਅਮੀਰ ਬਣਾ ਦਿੱਤਾ ਸੀ, ਇਹ ਸਭ ਕਰਦੇ ਹੋਏ ਉਸ ਨੇ ਕੁੱਝ ਵੱਡੇ ਗੁਨਾਹ ਵੀ ਕੀਤੇ ਸਨ। ਗੁਨਾਹ ਕਰਨ ਤੇ ਉਸ ਦੇ ਖਿਲਾਫ ਮੁਕੱਦਮਾ ਵੀ ਚਲਾਇਆ, ਜਿੱਤ ਵੀ ਹੋਈ ਪਰ ਫਿਰ ਵੀ ਨਮੋਸ਼ੀ ਕਾਰਨ ਉਸ ਨੇ ਮਹਿਜ 49 ਸਾਲ ਦੀ ਉਮਰ ਵਿਚ ਆਤਮ ਹੱਤਿਆ ਕਰ ਲਈ ਸੀ। ਇਹ ਉਹਨਾਂ ਦੀ ਕੌਮ ਦੇ ਕੰਮ ਬਦਲੇ ਇਨਾਮ ਦੇਣ, ਗੁਨਾਹ ਬਦਲੇ ਸਜ਼ਾ ਦੇਣ ਦੇ ਬਿਨਾ ਰੁਤਬਾ, ਔਹਦਾ ਅਤੇ ਬਿਨਾ ਪੱਖਪਾਤ ਕੀਤੇ ਇਨਸਾਫ ਕਾਰਨ ਵਾਪਰਿਆ।
ਅੰਗਰੇਜਾਂ ਦੇ 1848 ਵਿੱਚ ਪੰਜਾਬ ਦਾਖਲ ਹੋਣ ਤੋਂ ਪਹਿਲਾਂ ਉਹ 90 ਸਾਲ ਭਾਰਤ ਦਾ ਬਾਕੀ ਹਿੱਸੇ ਉੱਤੇ ਰਾਜ ਕਰਦੇ ਰਹੇ। ਇਸ ਸਮੇਂ ਦੌਰਾਨ ਆਦਿਵਾਸੀ ਸਮਾਜ ਦੇ ਲੋਕ ਅੰਗਰੇਜੀ ਸ਼ਾਸ਼ਨ ਦੇ ਖਿਲਾਫ ਸੰਘਰਸ਼ ਕੀਤੇ, ਬਹੁਤ ਵੱਡੇ ਵੱਡੇ ਅੰਦੇਲਨ ਕਰਦੇ ਹੋਏ ਲੱਖਾਂ ਲੋਕ ਸ਼ਹੀਦ ਹੋਏ, ਸੈਂਕੜੇ ਆਦਿਵਾਸੀ ਲੋਕਾਂ ਨੂੰ ਪਿੰਡਾਂ ਸ਼ਹਿਰਾਂ ਦੇ ਚੌਰਾਹਿਆਂ ਵਿਚ ਫਾਂਸੀਆ ਦਿੱਤੀਆਂ, ਘੋੜਿਆਂ, ਬੱਘੀਆਂ ਦੇ ਪਿੱਛੇ ਘਸੀਟ ਘਸ਼ੀਟ ਕੇ ਸ਼ਹੀਦ ਕੀਤਾ। ਇਹੋ ਜਿਹੇ ਲੇਖ ਸਕੂਲਾਂ ਦੇ ਸਲੇਬਸਾਂ ਦਾ ਹਿੱਸਾ ਨਹੀਂ ਹੁੰਦੇ
ਭਾਰਤੀ ਆਦਿਵਾਸੀਆਂ ਦੇ ਅਜਾਦੀ ਦੇ ਅੰਦੋਲਨਾ ਦਾ ਵੱਡਾ ਦੁਖਾਂਤ ਇਹ ਰਿਹਾ ਹੈ ਕਿ ਜਦੋਂ ਜਦੋਂ ਉਹਨਾ ਅਜਾਦੀ ਦੀ ਲੜਾਈ ਦੀ ਸੁਰੂਆਤ ਕੀਤੀ ਉਹਨਾ ਦੇ ਖਿਲਾਫ ਭਾਰਤ ਦੇ ਜ਼ਮੀਨਦਾਰ, ਜਗੀਰਦਾਰ ਅਤੇ ਪੂੰਜੀਪਤੀਆਂ ਨੇ ਮੌਕੇ ਦੀਆਂ ਸਰਕਾਰਾਂ ਦਾ ਸਾਥ ਦੇ ਕੇ ਉਹਨਾ ਦੇ ਅੰਦੋਲਨਾਂ ਨੂੰ ਦਬਾਉਂਦੇ ਰਹੇ ਹਨ। ਇਸ ਦੀਆਂ ਹਜਾਰਾਂ ਉੱਧਾਹਰਨਾ ਇਤਿਹਾਸ ਵਿਚੋਂ ਮਿਲ ਜਾਂਦੀਆਂ। ਇਸ ਦਾ ਮੁੱਖ ਕਸ਼ਦ ਸੀ ਭਾਰਤ ਦੀ ਸੱਤਾ ਦੀ ਚਾਬੀ ਉਹਨਾ ਗਰੀਬ ਆਦਿਵਾਸੀ ਲੋਕਾਂ ਦੇ ਹੱਥਾਂ ਵਿੱਚ ਨਹੀ ਆਉਣੀ ਚਾਹੀਦੀ
1917 ਵਿੱਚ ਭਾਰਤ ਦੀ ਅਜਾਦੀ ਦੇ ਅੰਦੋਲਨ ਵਿੱਚ ਮਹਾਤਮਾ ਗਾਂਧੀ ਦਾ ਦਾਖਲਾ ਹੋਇਆ। ਉਹਨਾ ਦੀ ਅਜਾਦੀ ਦਾ ਅੰਦੇਲਨ ਭਾਰਤ ਦੇ ਜ਼ਮੀਨਦਾਰਾਂ, ਜਗੀਰਦਾਰਾਂ ਅਤੇ ਸਰਮਾਏਦਾਰਾਂ, ਵੱਡੇ ਕਾਰੋਬਾਰੀਆਂ, ਕਾਰਖਾਨੇ ਦੇ ਮਾਲਕਾਂ, ਵਪਾਰੀਆਂ, ਪੂੰਜੀਪਤੀਆਂ ਲਈ ਸੱਤਾ ਹਾਸਲ ਕਰਨ ਦਾ ਸੰਘਰਸ਼ ਸੀ।
ਗਾਂਧੀ ਜੀ ਦੇ ਰਾਜਨੀਤੀ ਵਿੱਚ ਸ਼ਾਮਲ ਹੋਣ ਦੇ ਬਾਅਦ ਬਾਬਾ ਸਾਹਿਬ ਵੀ ਰਾਜਨੀਤੀ ਵਿੱਚ ਸ਼ਾਮਲ ਹੋਏ ਉਹਨਾ ਦੀ ਰਾਜਨੀਤੀ ਪਹਿਲ ਦੇ ਅਧਾਰ ਉੱਤੇ ਹਿੰਦੂ ਸਮਾਜ ਦੁਆਰਾ ਅਛੂਤ, ਵੰਚਿਤ, ਬੇਦਖਲ, ਅਪਵਿੱਤਰ ਬਣਾਏ ਭਾਰਤ ਦੇ ਮੂਲਨਿਵਾਸੀ ਨੂੰ ਬਰਾਬਰੀ ਦੇਣਾ ਅਤੇ ਨਾਲ ਹੀ ਭਾਰਤ ਵਿੱਚ ਸਵਰਾਜ ਦੀ ਮੰਗ ਦੀ ਸਪੋਰਟ ਕਰਦੇ ਹੋਏ ਸਵਰਾਜ ਵਿੱਚ ਭਾਰਤ ਦੇ ਅਛੂਤ ਸਮਾਜ ਲਈ ਸਨਮਾਨਯੋਗ ਬਰਾਬਰੀ ਹਾਸਲ ਕਰਨਾ ਸੀ।
1938 ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਨੇ ਭਾਸ਼ਨ ਦਿੰਦੇ ਹੋਏ ਕਿਹਾ ਸੀ, ਮਾਰਵਾੜੀ ਸੋਠ ਜਮਨਾ ਲਾਲ ਨੇ ਮੈਨੂੰ ਕਿਹਾ ਸੀ ਕਿ ਗਾਂਧੀ ਨਾ ਸਮਝੌਤਾ ਕਰ ਲਵੋ, ਮੈ ਕਰਵਾ ਦੇਵਾਂਗਾ। ਸਾਨੂੰ ਮਾਰਵਾੜੀਆਂ ਨੂੰ ਆਮ ਲੋਕ ਸ਼ਹਿਰੀ ਡਾਕੂ ਕਹਿੰਦੇ ਹਨ। ਪਰ ਹੁਣ ਮੈਂ ਗਾਂਧੀ ਨਾਲ ਰਲ ਕੇ ਕਾਂਗਰਸ ਦੀ ਟੋਪੀ ਪਹਿਨ ਲਈ ਹੈ, ਹਣ ਲੋਕ ਸਾਨੂੰ ਸ਼ਹਿਰੀ ਡਾਕੂ ਨਹੀਂ, ਦੇਸ਼ ਭਗਤ ਕਹਿਣ ਲਗ ਗਏ ਹਨ। ਤੁਸੀ ਉਸ ਨਾਲ ਰਲ ਜਾਵੋ, ਜੋ ਮਰਜੀ ਕਰਦੇ ਰਹਿਣਾ ਦੇਸ਼ਭਗਤ ਬਣੇ ਰਹੋਗੇ।
ਗਾਂਧੀ ਜੀ ਦੀ ਰਾਜਨੀਤਿਕ ਪਿੱਠਭੂਮੀ ਤੇ ਆਰਥਿਕ, ਸਮਾਜਿਕ ਤਾਕਤਵਰ ਸਮਾਜ ਦਾ ਹੱਥ ਸੀ ਜਿਹੜਾ ਉਸ ਦੇ ਸੰਗਠਨ ਨੂੰ ਮਜਬੂਤੀ ਦਿੰੰਦਾ ਸੀ। ਇਸ ਦੇ ਉਲਟ ਬਾਬਾ ਸਾਹਿਬ ਦੇ ਕੋਲ ਨਾ ਕੋਈ ਸੰਗਠਨ ਸੀ ਨਾ ਸਮਾਜਿਕ ਅਤੇ ਆਰਥਿਕ ਸ਼ਕਤੀ ਸੀ। ਬਾਬਾ ਸਾਹਿਬ ਦੇ ਕੋਲ ਜੇ ਕਰ ਕੁੱਝ ਸੀ ਤਾਂ ਉਹ ਸੀ ਉਹਨਾ ਦੇ ਗਿਆਨ ਦੀ ਤਾਕਤ। ਅਤੇ ਅੰਗਰੇਜ ਸ਼ਾਸ਼ਕ ਜੋ ਪੁਰਾਣੀ ਹਿੰਦੂ ਅਤੇ ਮੁਸਲਮਾਨ ਸ਼ਾਸ਼ਕਾਂ ਨਾਲੋਂ ਜਿਆਦਾ ਮਾਨਵ ਸਮਾਨਤਾਵਾਦੀ ਅਤੇ ਇਨਸਾਫ ਕਰਨ ਵਾਲੇ ਸਨ।
ਗਾਂਧੀ ਜੀ ਦੇ ਕੋਲ ਦੋ ਸਮਾਜਿਕ ਅਤੇ ਆਰਥਿਕ ਸ਼ਕਤੀ, ਧਨਕੁਬੇਰਾਂ ਦਾ ਕਾਫਲਾ ਉਸ ਦੇ ਸ਼ੰਗਠਨ ਨੂੰ ਮਜਬੂਤ ਕਰਨ ਅਤੇ ਜਨਤਾ ਦੇ ਲਾਲਚਾਂ ਨੂੰ ਪੂਰਾ ਕਰ ਖਰੀਦੋ-ਫਰੋਖਤ ਕਰਨ ਭਾਵ ਸਾਮ, ਦਾਮ, ਦੰਡ, ਭੇਤ ਕਰਨ ਦੇ ਸਾਰੇ ਸਾਧਨਾ ਨਾਲ ਭਰਭੂਰ ਸੀ। ਧਨ ਕੁਬੇਰਾਂ ਦਾ ਲਾਲਚ ਹਮੇਸ਼ਾ ਹੋਰ ਵੱਡੇ ਧਨਵਾਨ ਬਣਨ ਦੀ ਹੁੰਦਾ ਹੈ ਜਿਹੜਾ ਸੱਤਾ ਦੀ ਮਦਦ ਤੋਂ ਬਗੈਰ ਮੁਸ਼ਕਿਲ ਹੁੰਦਾ ਹੈ। ਇਸ ਲਈ ਉਹਨਾ ਨੂੰ ਸੱਤਾ ਦੀ ਲੋੜ ਸੀ। ਜਿਸ ਵਿੱਚ ਉਹ ਸਫਲ ਹੋਏ ਅਤੇ ਭਾਰਤ ਦੀ ਸੱਤਾ ਭਾਰਤ ਦੇ ਜ਼ਮੀਨਦਾਰ, ਜਗੀਰਦਾਰ, ਅਮੀਰਾਂ, ਅੰਗਰੇਜਾਂ ਦੇ ਦਲਾਲਾਂ ਅਤੇ ਪੂੰਜੀਪਤੀਆਂ ਦੇ ਹੱਥਾਂ ਵਿੱਚ ਆਈ।
ਡਾ. ਅੰਬੇਡਕਰ ਦੀ ਕੋਸ਼ਿਸ਼ ਨਾਲ ਭਾਰਤ ਦਾ ਸੰਵਿਧਾਨ ਬਣਿਆ ਜਿਸ ਦੀ ਪ੍ਰਸਤਾਵਨਾ ਭਾਰਤ ਨੂੰ ਸਮਾਨਤਾਵਾਦੀ ਰਾਸ਼ਟਰ ਬਣਾਉਣ ਦੀ ਹੈ। ਮੁੱਢਲੇ ਤੋਰ ਤੇ ਭਾਰਤ ਵਿੱਚੋਂ ਅਛੂਤਤਾ ਦਾ ਅੰਤ ਹੋਇਆ, ਅਛੂਤ ਸਮਾਜ ਨੂੰ ਕੁੱਝ ਹੱਦ ਤੱਕ ਬਰਾਬਰੀ ਅਤੇ ਵਿਕਾਸ ਕਰਨ ਦਾ ਰਾਹ ਖੁੱਲਿਆ, ਰਾਜਨੀਤਿਕ ਹਿੱਸੇਦਾਰੀ ਦੇ ਔਹਦੇ ਉਸੇ ਹੀ ਤਰਾਂ ਦੇ ਹਾਸਲ ਹੋਏ ਜਿਸ ਤਰਾਂ ਦੇ ਔਹਦੇ ਅੰਗਰੇਜਾਂ ਸ਼ਾਸ਼ਨ ਦੀ ਪ੍ਰਭੂਸੱਤਾ ਅਧੀਨ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਹਾਸਲ ਹੁੰਦੇ ਸਨ।
78 ਸਾਲਾਂ ਵਿੱਚ ਭਾਰਤ ਦੀਆਂ ਸਰਕਾਰਾਂ ਨੇ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਭਾਰਤ ਨੂੰ ਸਮਾਨਤਾਵਾਦੀ ਰਾਸ਼ਟਰ ਬਣਾਉਣ ਦੇ ਉਲਟ ਕੰਮ ਕਰਕੇ ਭਾਰਤੀ ਅਮੀਰ ਵਰਗ ਅਤੇ ਗਰੀਬ ਵਰਗ ਦੇ ਵਿੱਚ ਦੇ ਪਾੜੇ ਨੂੰ ਹੋਰ ਵੱਡਾ ਕਰ ਦਿੱਤਾ ਹੈ। ਭਾਰਤੀ ਸਰਕਾਰਾਂ ਦੇ ਇਸ ਕਰਮ ਨੂੰ ਜੋ ਵੀ ਚਾਹੋ ਨਾਮ ਦੇ ਸਕਦੇ ਹੋ! 1980-85 ਵਿਚ ਜਿਹੜਾ ਸਖਸ਼ ਗੁਜਰਾਤ ਵਿੱਚ ਪੁਰਾਣੇ ਸਕੂਟਰ ਤੋ ਗਲੀਆਂ ਵਿੱਚ ਘਿਮਦਾ ਸੀ, ਸਰਕਾਰਾਂ ਦੀ ਮਿਹਰਬਾਨੀ ਕਰਕੇ 30-40 ਸਲਾਂ ਵਿੱਚ ਭਾਰਤ ਦੇ ਰੇਲ, ਭੇਲ, ਸੇਲ ਅਤੇ ਬੋਰ ਬਹੁਤ ਵੱਡੇ ਅਦਾਰੇ ਖਰੀਦਣ ਦੇ ਯੋਗ ਬਣ ਗਿਆ ਹੈ। ਉਸ ਦੀ ਮਿਹਰਬਾਨੀ ਨਾਲ ਨੇਤਾ ਸੱਤਾ ਉੱਤੇ ਮਜਬੂਤ ਪਕੜ ਬਣਾਉਣ ਵਿਚ ਸਫਲ ਹੁੰਦੇ ਆ ਰਹੇ ਹਨ। ਅਜਿਹੀ ਰਾਜਨੀਤੀ ਦਾ ਮੁੱਢ ਮਹਾਤਮਾ ਗਾਂਧੀ ਜੀ ਨੇ ਬੀ ਬੰਨਿਆ ਸੀ
Download

Comments

Leave a comment