ਇੰਜੀ. ਹਰਦੀਪ ਸਿੰਘ ਚੁੰਬਰ: ਮੈਂ ਵੀ ਕਰੋੜਾਂ ਲੋਕਾਂ ਵਾਂਗ ਪੂਰਵ ਅਛੂਤ ਵਰਗ ਤੋਂ ਐਸਸੀ ਬਣਾਏ ਵਰਗ ਵਿੱਚ ਪੈਦਾ ਹੋਇਆ ਵਿਕਾਸ ਕਰਨ ਦਾ ਲਾਭ ਮਿਲਿਆ, ਪੜ੍ਹਨ ਦਾ ਮੌਕਾ ਮਿਲਿਆ, ਸਰਕਾਰੀ ਨੋਕਰ ਬਣਇਆ, ਅਫ਼ਸਰ ਬਣਿਆ, ਘਰ ਬਣਾਇਆ। ਘਰ ਬਣਾਇਆ ਪੰਡਤ ਤੋਂ ਪੂੱਜਾ ਕਰਵਾਈ, ਗੱਡੀ ਲਈ ਪੰਡਤ ਤੋਂ ਸ਼ੁਭ ਸ਼ਗਨ ਕਰਵਾ, ਗੱਡੀ ਦੋ ਬੋਨਟ ਉੱਤੇ ਸੰਧੂਰ ਨਾਲ ਸਵਾਸਤਿਕ ਬਣਵਾਇਆ, ਸਟੇਰਿੰਗ ਅਤੇ ਗੁੱਟ ਤੇ ਲਾਲ ਪੀਲੇ ਰੰਗ ਦੀ ਖੰਮਣੀ ਬੰਨੀ। ਇਹ ਸਭ ਕਰਕੇ ਮੈਂ ਅਤੇ ਮੇਰਾ ਪਰਵਾਰ ਬਹੁਤ ਖੁਸ਼ ਹੁੰਦਾ ਰਿਹਾ।
ਮੈਂ ਉਸ ਸਮੇਂ ਜਾਣਦਾ ਨਹੀਂ ਸੀ ਜਾ ਕਹੀਏ ਮੈਂ ਸੋਚਦਾ ਵੀ ਨਹੀਂ ਸੀ ਕਿ ਮੇਰੇ ਸਮਾਜ ਜਾ ਮੇਰੇ ਪੂਰਵਜਾਂ ਦੀਆਂ ਅਨੇਕਾ ਪੀੜ੍ਹੀਆਂ ਨੂੰ ਇਹ ਲਾਭ ਹਾਸਲ ਕਿਉ ਨਹੀਂ ਹੁੰਦਾ ਰਿਹਾ, ਇਹ ਮੈਨੂੰ ਕਿਸ ਦੇ ਕਾਰਨ ਹਾਸਲ ਹੋਇਆ। ਉਹ ਕੌਣ ਸੀ ਜਿਸ ਨੇ ਮੇਰੇ ਪਰਵਾਰ ਦੇ ਅਛੂਤਤਾ ਹਟਾਈ ਐਸਸੀ ਬਣਾਇਆ ਸੀ ਅਤੇ ਵਿਕਾਸ ਦੇ ਰਾਹ ਖੋਲੇ ਸਨ। ਇਸ ਤੋਂ ਅਣਜਾਣ ਹੋਣ ਦਾ ਦੋਸ਼ ਸ਼ਾਇਦ ਮੇਰੇ ਨਾਲੋ ਸਮਾਜ ਦਾ ਵੱਡਾ ਰਿਹਾ ਹੈ।
ਕਿਉਂਕਿ ਪਹਿਲੀ ਜਮਾਤ ਤੋਂ ਲੈ ਕੇ ਕਾਲਿਜ ਦੀ ਪੜ੍ਹਾਈ ਦੀਆਂ ਕਿਤਾਬਾਂ ਸਮਾਜਿਕ ਸਿੱਖਿਆ ਜਾ ਹੋਰ ਵਿੱਚ ਐਹੋ ਜਿਹਾ ਕੋਈ ਸਲੇਬਸ ਜਾ ਪਾਠ ਹੀ ਨਹੀਂ ਸੀ, ਕਿ ਮੈਂ ਜਾਣ ਸਕਦਾ। ਇਸੇ ਕਾਰਨ ਕਦੀ ਕਿਸੇ ਇਮਤਿਹਾਨ ਵਿਚ ਪਾਸ ਹੋਣ ਲਈ ਸਵਾਲ ਆਉਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੋਇਆ ਕਿ ਮੈਂ ਉਸ ਨੂੰ ਰੱਟਾ ਲਾਉਂਦਾ ਤਾਂ ਕਿ ਬਾਬਾ ਸਾਹਿਬ ਡਾ. ਅੰਬੇਡਕਰ ਉੱਤੇ ਜੇ ਲੇਖ ਆਇਆ ਤਾਂ ਮੈਂ ਪੂਰੇ ਦੇ ਪੂਰੇ ਨੰਬਰ ਲੈ ਲੈਂਦਾ। ਉਸ ਸਕੂਲੀ ਸਿੱਖਿਆ ਨੇ ਮੈਨੂੰ ਅਤੇ ਮੇਰੇ ਵਰਗੇ ਹੋਰ ਬਹੁਤ ਸਾਰੇ ਸਾਥੀਆਂ ਕੋਲੋ ਉਹ ਜਾਣਕਾਰੀ ਖੋਹੀ ਹੈ ਜਿਸ ਨੂੰ ਜਾਣਨਾ ਸਾਡੇ ਲਈ ਬਹੁਤ ਜਰੂਰੀ ਹੈ।
ਅਗਰ ਬਾਬਾ ਸਾਹਿਬ ਅਤੇ ਉਸ ਦੇ ਸੰਘਰਸ਼ ਦੀ ਸੱਚੀ ਜਾਣਕਾਰੀ ਭਾਰਤੀਆਂ ਨੂੰ ਬਚਪਨ ਤੋਂ ਪੜ੍ਹਾਈ ਜਾਵੇ ਤਾਂ ਉੱਚ ਵਰਗ ਨੂੰ ਉਹਨਾ ਦੇ ਪੂਰਵਜਾਂ ਦੁਆਰਾ ਅਛੂਤ ਵਰਗ ਨਾਲ ਕੀਤੇ ਦੁਰਵਿਵਹਾਰ ਦੀ ਜਾਣਕਾਰੀ ਹੋਵੇਗੀ, ਉਹਨਾ ਵਿਚ ਉੱਚ ਜਾਤੀ ਦੇ ਹੋਣ ਦਾ ਅਭਿਮਾਨੀ ਨਹੀਂ ਹੋਵੇਗਾ ਬਲਕਿ ਚੰਗੇ ਨਾਗਰਿਕ ਬਣਨਗੇ। ਐਸਸੀ ਸਮਾਜ ਪ੍ਰਤੀ ਸਾਹਨਭੂਤੀ ਪੈਦਾ ਹੋ ਸਕਦੀ ਹੈ।
ਇਸ ਦੇ ਨਾਲ ਹੀ ਐਸਸੀ ਸਮਾਜ ਦੇ ਨਾਗਰਿਕ ਜਿਹਨਾ ਵਿੱਚੋ ਬਹੁਤੇ ਲੋਕ ਜਾਤੀ ਹੀਣ ਭਾਵਨਾ ਦੇ ਸ਼ਿਕਾਰ ਹੋ ਕੇ ਜਾਤੀ ਛੁੱਪਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਵਿੱਚ ਉਹਨਾ ਦਾ ਨਿੱਜੀ ਦੋਸ਼ ਹੀ ਨਹੀਂ ਹੁੰਦਾ, ਉਹਨਾ ਵਿੱਚ ਸਵੈਮਾਨ ਅਤੇ ਸਮਾਨਤਾ ਦੀ ਭਾਵਨਾ ਪੈਦਾ ਹੁੰਦੀ। ਭਾਰਤ ਦੇ ਸਮਾਜ ਦੀ ਬਹੁਤ ਵਧੀਆ ਸਿਰਜਣਾ ਹੋਣ ਦਾ ਮੌਕ ਮਿਲਦਾ।
ਜੋ ਹੋ ਗਿਆ ਸੋ ਹੋ ਗਿਆ, ਘਟੋ ਘੱਟ ਭਾਰਤ ਦੇ ਚੰਗੇ ਭਵਿੱਖ ਦੇ ਲਈ ਸਰਕਾਰਾਂ ਨੂੰ ਚਾਹੀਦਾ ਹੈ ਉਹ ਬਾਬਾ ਸਾਹਿਬ ਦੇ ਜੀਵਨ ਸੰਪੂਰਨ ਸੰਘਰਸ਼ ਦੇ ਨੂੰ ਪਾਠ ਪੁਸਤਕਾਂ ਦਾ ਹਿੱਸਾ ਬਣਾਕੇ ਭਾਰਤ ਦੀ ਨੀਂਹ ਨੂੰ ਮਜਬਤ ਕਰੇ।
ਹੁਣ ਜਦੋਂ ਮੈਂ 2017 ਵਿੱਚ ਸੇਵਾ ਮੁਕਤ ਹੋਣ ਤੱਕ ਬਾਬਾ ਸਾਹਿਬ ਦੇ ਬਹੁਤ ਸਾਰੇ ਵੱਡੇ ਛੋਟੇ ਹਰ ਸਾਲ ਪ੍ਰੋਗਰਾਮ ਵੀ ਕਰਦੇ ਰਹੇ, ਪਰ ਉਸ ਨੂੰ ਕਦੇ ਪੜ੍ਹਿਆ ਨਹੀਂ ਸੀ। ਇਸ ਲਈ ਵਿਚਾਰਧਾਰਾ ਤੋਂ ਅਗਿਆਨੀ ਹੀ ਬਣਿਆ ਰਿਹਾ। ਉਸ ਤੋਂ ਬਾਅਦ ਮੈਂ ਉਸ ਨੂੰ ਅਤੇ ਦਲਿਤ ਅੰਦੋਲਨ ਸਬੰਧੀ ਪੜ੍ਹਨਾ ਅਤੇ ਲਿਖਣਾ ਸੁਰੂ ਕੀਤਾ। ਬਹੁਤ ਸਾਰੇ ਅਖਬਾਰਾਂ ਵਿੱਚ 8 ਸਾਲਾਂ ਤੋਂ ਲੇਖ ਛਪਦੇ ਆ ਰਹੇ ਹਨ।
15 ਅਗਸਤ 2022 ਤੋ 2024 ਤੱਕ ਮੈਂ ਆਪਣੇ 2 ਪੇਪਰ ‘ਇਕੁਐਲਿਟੀ ਐਂਡ ਜਸਟਿਸ’ ਨਾਮ ਨਾਲ ਪੰਜਾਬੀ ਹਿੰਦੀ ਅੰਗਰੇਜੀ ਦੇ ਇਕ ਸਪਤਾਹਿਕ 50 ਪੇਜ ਦਾ ਅਤੇ ਇਕ ਰੋਜਾਨਾ 10 ਤੋਂ 30 ਪੇਜਾਂ ਦੇ ਪਾਠਕਾਂ ਲਈ ਬਣਾਉਂਦਾ, ਪਾਉਂਦਾ ਆ ਰਿਹਾ ਹਾਂ। 2023 ਦੇ ਆਖਰ ਤੋਂ ਰੋਜਾਨਾ ਪੇਪਰ ਪੰਜਾਬੀ ਹਿੰਦੀ ਅੰਗਰੇਜੀ ਵਿੱਚ ਇਕੁਐਲਿਟੀ ਐਂਡ ਜਸਟਿਸ ਇਕ ਪੇਪਰ ਬਣਾ ਕੇ ਪਾਠਕਾਂ ਦੀ ਸੇਵਾ ਵਿੱਚ ਸ਼ੋਸ਼ਲ ਮੀਡੀਆ ਰਾਹੀ ਭੇਜਦਾ ਆ ਰਿਹਾ ਹਾਂ। ਪੇਪਰ ਵਿੱਚ, 4 ਸਾਲਾਂ ਵਿੱਚ ਮੈਂ ਬਾਬਾ ਸਾਹਿਬ ਦੇ ਭਾਸ਼ਨਾ ਦੇ 5 ਵਾਲਿਉਂਮ ਆਮ ਪਾਠਕਾਂ ਦੇ ਪੜ੍ਹਨ ਲਈ ਪੰਜਾਬੀ ਹਿੰਦੀ ਵਿੱਚ ਅਨੁਵਾਦ ਕਰਕੇ ਅਤੇ ‘ਬੁਧਾ ਐਂਡ ਹਿਜ ਧਾਮਾ’ ਦਾ ਵੀ ਅਨੁਵਾਦ ਕਰਕੇ ਪਾਠਕਾਂ ਲਈ ਸਮਰਪਿਤ ਕਰ ਚੁੱੱਕਾ ਹਾਂ। ਉਮੀਦ ਹੈ ਇਸ ਦਾ ਪਾਠਕਾਂ ਨੂੰ ਇਸ ਦਾ ਲਾਭ ਹੋਇਆ ਹੋਵੇਗਾ।
ਬਹੁਤ ਸਾਰੇ ਲੋਕਾਂ ਦਾ ਸੁਝਾਅ ਅਤੇ ਰਿਹਾ ਹੈ ਕਿ ਇਸ ਕੰਮ ਵਿੱਚ ਕਿਸੇ ਦੀ ਮਦਦ ਲਈ ਜਾਵੇ, ਵਿਚਾਰ ਵੀ ਰਿਹਾ ਪਰ ਇਹ ਸੋਚ ਕਿ ਜੋ ਮੈਂ ਖੁਦ ਪੜ੍ਹਨਾ ਹੈ, ਅਨੁਵਾਦ ਕਰਨਾ ਹੈ ਲੇਖਿਕਾਂ ਅਤੇ ਪਾਠਕਾਂ ਨਾਲ ਚਰਚਾ ਕਰਕੇ ਗਿਆਨ ਪ੍ਰਾਪਤ ਕਰਨਾ ਹੈ ਉਸ ਤੋਂ ਵਾਂਝਾ ਰਹਿ ਸਕਦਾ ਹਾਂ ਇਸ ਲਈ ਇਹ ਕੰਮ ਖੁਦ ਹੀ ਕਰ ਰਿਹਾ ਹਾਂ। ਜੋ ਜਾਣਕਾਰੀ ਬਾਬਾ ਸਾਹਿਬ ਦੇ ਭਾਸ਼ਨਾਂ ਅਤੇ ਲਿਖਤਾਂ ਅਤੇ ਹੋਰ ਲੇਖਿਕਾਂ ਨੂੰ ਪੜ੍ਹਕੇ ਮਿਲਦੀ ਹੈ ਉਸ ਦੀ ਕੋਈ ਕੀਮਤ ਨਹੀਂ ਮੇਰੇ ਲਈ ਇਹ ਬਹੁਤ ਵੱਡਾ ਖਜਾਨਾ ਹੈ, ਉਸ ਤੋ ਵਾਂਝਾ ਹੋ ਸਕਦਾ ਹਾਂ।

